ਕਾਰਲ ਪੌਪਰ
From Wikipedia, the free encyclopedia
ਸਰ ਕਾਰਲ ਰਾਇਮੰਡ ਪੌਪਰ CH FRS FBA [1] (28 ਜੁਲਾਈ 1902 – 17 ਸਤੰਬਰ 1994) ਇੱਕ ਆਸਤ੍ਰਿਆਈ-ਬਰਤਾਨਵੀ [2] ਦਾਰਸ਼ਨਿਕ, ਅਕਾਦਮਿਕ ਅਤੇ ਸਮਾਜਿਕ ਟਿੱਪਣੀਕਾਰ ਸੀ। [3] [4] [5]ਉਹ 20ਵੀਂ ਸਦੀ ਦੇ ਵਿਗਿਆਨ ਦੇ ਸਭ ਤੋਂ ਪ੍ਰਭਾਵਸ਼ਾਲੀ ਦਾਰਸ਼ਨਿਕਾਂ ਵਿੱਚੋਂ ਇੱਕ ਸੀ।[6] [7] [8] ਪੌਪਰ ਦੇ ਅਨੁਸਾਰ, ਅਨੁਭਵ-ਸਿੱਧ ਵਿਗਿਆਨਾਂ ਵਿੱਚ ਮਿਲ਼ਦਾ ਕੋਈ ਸਿਧਾਂਤ ਕਦੇ ਵੀ ਸਾਬਤ ਨਹੀਂ ਕੀਤਾ ਜਾ ਸਕਦਾ ਹੈ, ਪਰ ਉਸਨੂੰ ਗ਼ਲਤ ਸਾਬਤ ਕੀਤਾ ਜਾ ਸਕਦਾ ਹੈ। ਮਤਲਬ ਕਿ ਇਸਦੀ ਨਿਰਣਾਇਕ ਪ੍ਰਯੋਗਾਂ ਨਾਲ ਜਾਂਚ ਕੀਤੀ ਜਾ ਸਕਦੀ ਹੈ (ਅਤੇ ਹੋਣੀ ਚਾਹੀਦੀ ਹੈ)। ਪੌਪਰ ਗਿਆਨ ਦੇ ਕਲਾਸੀਕਲ ਜਾਇਜ਼ ਠਹਿਰਾਉਣ ਵਾਲ਼ੇ ਵਰਣਨਾਂ ਦਾ ਵਿਰੋਧ ਕਰਦਾ ਸੀ, ਜਿਸਨੂੰ ਉਸਨੇ ਆਲੋਚਨਾਤਮਕ ਤਰਕਸ਼ੀਲਤਾ ਨਾਲ ਬਦਲ ਦਿੱਤਾ, ਅਰਥਾਤ "ਫ਼ਲਸਫ਼ੇ ਦੇ ਇਤਿਹਾਸ ਵਿੱਚ ਆਲੋਚਨਾ ਦਾ ਪਹਿਲਾ ਜਾਇਜ਼ ਨਾ ਠਹਿਰਾਉਣ ਵਾਲ਼ਾ ਦਰਸ਼ਨ"। [9]
ਕਾਰਲ ਪੌਪਰ | |
---|---|
ਜਨਮ | (1902-07-28)28 ਜੁਲਾਈ 1902 |
ਮੌਤ | 17 ਸਤੰਬਰ 1994(1994-09-17) (ਉਮਰ 92) ਲੰਡਨ, ਇੰਗਲੈਂਡ |
ਰਾਸ਼ਟਰੀਅਤਾ | ਆਸਟਰੀਆਈ-ਬਰਤਾਨਵੀ |
ਕਾਲ | 20th century philosophy |
ਖੇਤਰ | ਪੱਛਮੀ ਫਲਸਫਾ |
ਸਕੂਲ | ਆਲੋਚਨਾਤਮਕ ਤਰਕਵਾਦ ਉਦਾਰਵਾਦ |
ਮੁੱਖ ਰੁਚੀਆਂ | ਗਿਆਨ ਸਿਧਾਂਤ ਤਾਰਕਿਕਤਾ ਵਿਗਿਆਨ ਦਾ ਦਰਸ਼ਨ ਤਰਕ ਸ਼ਾਸਤਰ ਸਮਾਜਿਕ ਅਤੇ ਰਾਜਨੀਤਕ ਦਰਸ਼ਨ ਅਧਿਆਤਮਵਾਦ ਮਨ ਦਾ ਦਰਸ਼ਨ ਜੀਵਨ ਦੀ ਉਤਪਤੀ ਕੁਆਂਟਮ ਮਕੈਨਿਕਸ ਦੀ ਵਿਆਖਿਆ |
ਮੁੱਖ ਵਿਚਾਰ | ਆਲੋਚਨਾਤਮਕ ਤਰਕਵਾਦ Falsificationism Evolutionary trial and error view of the growth of knowledge Propensity interpretation Open society Cosmological pluralism Modified essentialism Axiomatization of probability Active ਡਾਰਵਿਨਵਾਦ Spearhead model of evolution Truthlikeness Objective hermeneutics The paradox of tolerance Critical dualism (of facts and standards) Negative utilitarism |
ਪ੍ਰਭਾਵਿਤ ਕਰਨ ਵਾਲੇ
| |
ਪ੍ਰਭਾਵਿਤ ਹੋਣ ਵਾਲੇ
| |
ਰਾਜਨੀਤਿਕ ਪ੍ਰਵਚਨ ਵਿੱਚ, ਉਹ ਉਦਾਰਵਾਦੀ ਜਮਹੂਰੀਅਤ ਅਤੇ ਸਮਾਜਿਕ ਆਲੋਚਨਾ ਦੇ ਸਿਧਾਂਤਾਂ ਦੀ ਆਪਣੀ ਜੋਰਦਾਰ ਵਕਾਲਤ ਲਈ ਜਾਣਿਆ ਜਾਂਦਾ ਹੈ, ਜਿਨ੍ਹਾਂ ਬਾਰੇ ਉਸਦਾ ਕਹਿਣਾ ਸੀ ਕਿ ਇਨ੍ਹਾਂ ਨੇ ਖੁੱਲੇ ਸਮਾਜ ਦਾ ਪ੍ਰਫੁੱਲਿਤ ਹੋਣਾ ਸੰਭਵ ਬਣਾਇਆ ਹੈ। ਉਸਦੇ ਰਾਜਨੀਤਿਕ ਦਰਸ਼ਨ ਨੇ ਪ੍ਰਮੁੱਖ ਜਮਹੂਰੀ ਰਾਜਨੀਤਿਕ ਵਿਚਾਰਧਾਰਾਵਾਂ ਦੇ ਵਿਚਾਰਾਂ ਨੂੰ ਅਪਣਾਇਆ, ਜਿਸ ਵਿੱਚ ਸੁਤੰਤਰਤਾਵਾਦ / ਕਲਾਸੀਕਲ ਉਦਾਰਵਾਦ, ਸਮਾਜਵਾਦ / ਸਮਾਜਿਕ ਜਮਹੂਰੀਅਤ ਅਤੇ ਰੂੜੀਵਾਦ ਸ਼ਾਮਲ ਹਨ, ਅਤੇ ਉਨ੍ਹਾਂ ਦੀ ਸੁਲਾਹ ਕਰਾਉਣ ਦੀ ਕੋਸ਼ਿਸ਼ ਕੀਤੀ। [10]