ਤਲਛਟੀ ਚਟਾਨ
From Wikipedia, the free encyclopedia
ਤਲਛਟੀ ਚਟਾਨਾਂ ਜਾਂ ਗਾਦ-ਭਰੀਆਂ ਚਟਾਨਾਂ ਪਾਣੀ, ਹਵਾ ਜਾਂ ਬਰਫ਼ ਦੇ ਕਰ ਕੇ ਹੀ ਹੋਂਦ ਵਿੱਚ ਆਉਂਦੀਆ ਹਨ। ਇਹ ਸਾਰੇ ਆਤਸ਼ੀ ਚਟਾਨਾਂ ਨੂੰ ਤੋੜ ਕੇ, ਇਹਨਾਂ ਦਾ ਮਾਲ ਢੋ ਕੇ ਦੂਰ ਦੁਰੇਡੇ ਲਿਜਾ ਕੇ ਵਿਛਾ ਦਿੰਦੇ ਹਨ। ਇਹ ਚਟਾਨਾਂ ਹਮੇਸ਼ਾ ਕਿਸੇ ਪੂਰਬਲੀਆਂ ਚਟਾਨਾਂ ਦੇ ਸਮੂਹ ਦੇ ਛਿੱਜਣ ਅਤੇ ਖੁਰਨ ਕਰ ਕੇ ਬਣਦੀਆਂ ਹਨ। ਇਹ ਪਹਿਲੇ ਦਰਜੇ ਦੀਆਂ ਆਤਸ਼ੀ ਚਟਾਨਾਂ ਹਨ। ਆਤਸ਼ੀ ਚਟਾਨਾਂ ਦਾ ਮਾਲ ਰੁੜ ਕੇ ਸਮੁੰਦਰ ਤੱਕ ਚਲਾ ਜਾਂਦਾ ਹੈ ਜਿਸ ਦੇੇ ਫ਼ਰਸ਼ ਉੱਤੇ ਇਸ ਦੀ ਇੱਕ ਤਹਿ ਉੱਪਰ ਦੂਜੀ ਤਹਿ ਚੜ੍ਹਦੀ ਜਾਂਦੀ ਹੈ। ਜਿਸ ਨਾਲ ਇਸ ਦੇ ਸਾਰੇ ਕਣ ਨਿਖੇੜੇ ਜਾਂਦੇ ਹਨ। ਇਸ ਤਰ੍ਹਾਂ ਵੱਡੇ ਅਤੇ ਭਾਰੀ ਕਣ ਪਹਿਲਾ ਤਹਿ ਬਣਾ ਲੈਂਦੇ ਹਨ ਜਦੋਂ ਕਿ ਛੋਟੇ ਕਣ ਦੂਰ ਤੱਕ ਚਲੇ ਜਾਂਦੇ ਹਨ। ਕਣਾਂ ਦਾ ਰੋੜ੍ਹਿਆ ਜਾਣਾ ਸਿਰਫ਼ ਚਟਾਣ ਦੇ ਕਣਾ ਉੱਪਰ ਨਿਰਭਰ ਨਹੀਂ ਕਰਦਾ ਸਗੋਂ ਰੋੜਣ ਸ਼ਕਤੀ ਉੱਪਰ ਵੀ ਨਿਰਭਰ ਕਰਦਾ ਹੈ। ਭੂ-ਖੋਰਣ ਕਰਿੰਦੇ ਇਸ ਸਾਰੇ ਮਾਲ ਨੂੰ ਤਹਿਵਾਂ ਜਾਂ ਪਰਤਾਂ ਵਿੱਚ ਵਿਛਾਈ ਜਾਂਦੇ ਹਨ।[1] ਇਹ ਸਾਰੀਆਂ ਤਹਿਆਂ ਪਹਿਲਾ ਅਸਥਿਰ ਅਤੇ ਅਜੋੜ ਹਾਲਤ ਵਿੱਚ ਹੁੰਦੀਆਂ ਹਨ ਪਰ ਇਸ ਵਿੱਚ ਫੈਲੇ ਹੋਏ ਖਣਿਜੀ ਪਦਾਰਥ ਪਾਣੀ ਦੀ ਸਹਾਇਤਾ ਨਾਲ ਸੀਮਿੰਟ ਦਾ ਕੰਮ ਕਰਦੇ ਹੋਏ ਹੌਲੀ ਹੌਲੀ ਪਰਤਾਂ ਨੂੰ ਜੋੜ ਦਿੰਦੇ ਹਨ। ਇੱਕ ਪਰਤ ਦਾ ਦੂਜੀ ਪਰਤ ਦਾ ਦਬਾਅ ਵੀ ਇਸ ਨੂੰ ਜੋੜਨ ਵਿੱਚ ਮਦਦ ਕਰਦਾ ਹੈ। ਸਮੁੰਦਰੀ ਜੀਵ ਜੰਤੂਆਂ ਜਿਨਹਾਂ ਦੇ ਸਖ਼ਤ ਖੋਲ ਜੋ ਕਿ ਰਸਾਇਣਿਕ ਪਦਾਰਥ ਦੇ ਬਣੇ ਹੁੰਦੇ ਹਨ ਜੀਵ ਦੇ ਮਰਨ ਤੋਂ ਬਾਅਦ ਪਰਤਦਾਰ ਚਟਾਨਾਂ ਵਿੱਚ ਹੀ ਰਲ ਜਾਂਦੇ ਹਨ। ਪ੍ਰਿਥਵੀ ਦੀ ਉੱਪਰੀ ਪਰਤ ਜਾਂ ਪੇਪੜੀ ਦਾ 75 ਪ੍ਰਤੀਸ਼ਤ ਹਿਸਾ ਪਰਤਦਾਰ ਚਟਾਨਾਂ ਨੇ ਮੱਲਿਆ ਹੋਇਆ ਹੈ। ਪਰ ਸਾਰੀ ਪ੍ਰਿਥਵੀ ਦਾ ਇਹ ਚਟਾਨਾਂ ਨੇ ਸਿਰਫ਼ 5 ਪ੍ਰਤੀਸ਼ਤ ਭਾਰ ਹੀ ਮੱਲਿਆ ਹੋਇਆ ਹੈ।