ਨਿਉਟ੍ਰੋਨ ਤਾਰਾ
From Wikipedia, the free encyclopedia
ਨਿਉਟ੍ਰੋਨ ਤਾਰਾ ਇੱਕ ਢਿੱਠੇ ਹੋਏ ਸਥੂਲ ਤਾਰੇ ਦਾ ਕੇਂਦਰ ਹੁੰਦਾ ਹੈ, ਜਿਹਦਾ ਕੁੱਲ ਪੁੰਜ 10-25 ਸੂਰਜੀ-ਪੁੰਜਾਂ ਦੇ ਬਰਾਬਰ ਹੁੰਦਾ ਹੈ। ਨਿਉਟ੍ਰੋਨ ਤਾਰੇ ਬਲੈਕ ਹੋਲ, ਮਨਘੜ੍ਹਤ ਵਾਈਟ ਹੋਲ, ਕੁਆਰਕ ਤਾਰੇ ਅਤੇ ਅਜੀਬ ਤਾਰਿਆਂ ਨੂੰ ਛੱਡ ਕੇ, ਸਭ ਤੋਂ ਛੋਟੀਆਂ ਸੰਘਣੀਆਂ ਪੁਲਾੜੀ ਚੀਜ਼ਾਂ ਹੁੰਦੀਆਂ ਹਨ। ਨਿਉਟ੍ਰੋਨ ਤਾਰਿਆਂ ਦਾ ਵਿਆਸ ਲੱਗਭਗ 20 ਕਿਲੋਮੀਟਰ ਹੁੰਦਾ ਹੈ ਅਤੇ ਇਹਨਾਂ ਦਾ ਪੁੰਜ ਲੱਗਭਗ 1.4 ਸੂਰਜੀ-ਪੁੰਜਾਂ ਦੇ ਬਰਾਬਰ ਹੁੰਦਾ ਹੈ।
ਜਦੋਂ ਇੱਕ ਤਾਰਾ ਨਿਉਟ੍ਰੋਨ ਤਾਰਾ ਬਣ ਜਾਂਦਾ ਹੈ, ਉਹਦੇ ਤੋਂ ਬਾਅਦ ਇਹ ਸੇਕ ਪੈਦਾ ਨਹੀਂ ਕਰਦਾ ਅਤੇ ਹੌਲੀ-ਹੌਲੀ ਇਹ ਵੇਲੇ ਦੇ ਹਿਸਾਬ ਨਾਲ਼ ਠੰਢਾ ਹੁੰਦਾ ਜਾਂਦਾ ਹੈ। ਨਿਉਟ੍ਰੋਨ ਤਾਰਿਆਂ ਦੇ ਮੁੱਢਲੇ ਨਮੂਨਿਆਂ ਤੋਂ ਤਾਂ ਇਹ ਹੀ ਪਤਾ ਲੱਗਦਾ ਹੈ ਕਿ ਪੂਰੀ ਤਰ੍ਹਾਂ ਨਿਉਟ੍ਰੋਨਾਂ ਤੋਂ ਹੀ ਬਣੇ ਹੁੰਦੇ ਹਨ। ਨਿਉਟ੍ਰੋਨ ਤਾਰਿਆਂ ਦਾ ਇਹ ਵੀ ਜਾਇਜ਼ਾ ਲਗਾਇਆ ਜਾਂਦਾ ਹੈ ਕਿ ਇਹ ਪੌਲੀ ਐਕਸਕਲੂਜ਼ਨ ਅਕੀਦੇ ਵਿੱਚ ਦੱਸੇ ਗਏ ਨਿਉਟ੍ਰੋਨ ਡੀਜਨਰੇਸੀ ਦਬਾਅ ਇਸ ਨੂੰ ਹੋਰ ਢਿੱਠਣ ਤੋਂ ਰੋਕਦਾ ਹੈ।
ਜਿਹੜੇ ਨਿਉਟ੍ਰੋਨ ਤਾਰੇ ਅਸੀਂ ਵੇਖ ਸਕਦੇ ਹਾਂ ਉਹ ਜ਼ਿਆਦਾਤਰ ਤੱਤੇ ਹੁੰਦੇ ਹਨ ਅਤੇ ਉਨ੍ਹਾਂ ਦਾ ਧਰਾਤਲ ਤਾਪ 600,000 ਕੈਲਵਿਨ ਹੁੰਦਾ ਹੈ। ਉਹ ਏਨੇਂ ਸੰਘਣੇ ਹੁੰਦੇ ਹਨ ਕਿ ਇੱਕ ਆਮ ਅਕਾਰ ਵਾਲ਼ੀ ਤੀਲਾਂ ਦੀ ਡੱਬੀ ਵਿੱਚ ਜੇ ਨਿਉਟ੍ਰੋਨ ਤਾਰੇ ਜਿਨ੍ਹਾਂ ਸਮਾਨ ਹੋਵੇ ਤਾਂ ਉਹਦਾ ਭਾਰ ਲੱਗਭਗ 300 ਕਰੋੜ ਟੰਨ ਹੋਊਗਾ। ਉਨ੍ਹਾਂ ਦਾ ਚੰਬਕੀ ਜ਼ੋਰ ਧਰਤੀ ਨਾਲੋਂ ਲੱਗਭਗ 10⁸ ਤੋਂ 10¹⁵ ਗੁਣਾਂ ਵੱਧ ਹੁੰਦਾ ਹੈ ਅਤੇ ਗੁਰਤਾ ਖਿੱਚ ਵੀ ਧਰਤੀ ਨਾਲੋਂ 2 x 10¹¹ ਗੁਣਾਂ ਵੱਧ ਹੁੰਦੀ ਹੈ।
ਇਹ ਮੰਨਿਆ ਜਾਂਦਾ ਹੈ ਕਿ ਮਿਲਕੀ ਵੇ ਖਿੱਤੀ ਵਿੱਚ ਲੱਗਭੱਗ 100 ਕਰੋੜ ਨਿਉਟ੍ਰੋਨ ਤਾਰੇ ਹਨ। ਇਹਨਾਂ ਵਿੱਚੋਂ ਜ਼ਿਆਦਾਤਰ ਪੁਰਾਣੇ ਅਤੇ ਠੰਡੇ ਹਨ ਅਤੇ ਇਹਨਾਂ ਵਿੱਚੋਂ ਕੋਈ ਵੀ ਰੇਡੀਏਸ਼ਨਾਂ ਨਹੀਂ ਨਿਕਲਦੀਆਂ। ਜਿਹਨਾਂ ਨਿਉਟ੍ਰੋਨ ਤਾਰਿਆਂ ਨੂੰ ਲੱਭਿਆ ਜਾ ਚੁੱਕਾ ਹੈ ਉਹ ਵੀ ਕੁੱਝ ਹੀ ਹਾਲਾਂ ਵਿੱਚ ਰੇਡੀਏਸ਼ਨ ਛੱਡਦੇ ਹਨ। ਹੌਲ਼ੀ ਘੁੰਮਣ ਵਾਲੇ ਨਿਉਟ੍ਰੋਨ ਤਾਰੇ ਲੱਭਣੇ ਤਕਰੀਬਨ ਨਾਮੁਮਕਿਨ ਹੈ। ਪਰ ਨਵੇਂ ਆਏ ਹੱਬਲ ਪੁਲਾੜੀ ਦੂਰਬੀਨ, ਨਾਲ਼ ਕੁੱਝ ਨਿਉਟ੍ਰੋਨ ਤਾਰੇ ਜਿਹੜੇ ਨਿਰੀ ਥਰਮਲ ਰੇਡੀਏਸ਼ਨਾਂ ਹੀ ਛੱਡਦੇ ਹਨ ਉਹ ਲੱਭੇ ਜਾ ਚੁੱਕੇ ਹਨ।