ਲੈਪਟਾਪ
From Wikipedia, the free encyclopedia
ਲੈਪਟਾੱਪ ਜਾਂ ਨੋਟਬੁੱਕ [ਅੰਗਰੇਜ਼ੀ:laptop (lap:ਗੋਦ, top:ਉੱਤੇ)] ਜਾਂ ਸੁਵਾਹਿਅ ਕੰਪਿਊਟਰ, ਇੱਕ ਵਿਅਕਤੀਗਤ ਕੰਪਿਊਟਰ ਨੂੰ ਕਹਿੰਦੇ ਹਨ, ਜਿਸਦੇ ਡਿਜ਼ਾਈਨ ’ਚ ਇਸ ਗੱਲ ਦਾ ਧਿਆਨ ਰੱਖਿਆ ਗਿਆ ਹੁੰਦਾ ਹੈ ਕਿ ਇਸਨੂੰ ਆਪਣੇ ਨਾਲ ਲਿਆਉਣਾ-ਲਿਜਾਣਾ ਆਸਾਨ ਹੋਵੇ ਅਤੇ ਜਿਸ ਨੂੰ ਗੋਦ ਵਿੱਚ ਰੱਖਕੇ ਕੰਮ ਕੀਤਾ ਜਾ ਸਕੇ। ਲੈਪਟਾੱਪ ਕੰਪਿਊਟਰ ਦੇ ਮੁਕਾਬਲੇ ਬਹੁਤ ਜ਼ਿਆਦਾ ਛੋਟੇ ਤੇ ਹਲਕੇ ਹੁੰਦੇ ਹਨ। ਲੈਪਟਾੱਪਾਂ ਦੀ ਵਰਤੋਂ ਵੱਖ-ਵੱਖ ਤਰ੍ਹਾਂ ਦੀਆਂ ਸਥਿਤੀਆਂ ਵਿੱਚ ਕੀਤੀ ਜਾਂਦੀ ਹੈ:- ਜਿਵੇਂ ਕਿ ਕੰਮ ਤੇ, ਸਿੱਖਿਆ ਵਿੱਚ, ਗੇਮਾਂ ਖੇਡਣ ਲਈ, ਇੰਟਰਨੈਟ ਸਰਫਿੰਗ, ਨਿੱਜੀ ਮਲਟੀਮੀਡੀਆ ਲਈ, ਅਤੇ ਆਮ ਘਰੇਲੂ ਕੰਪਿਊਟਰ ਦੇ ਤੌਰ ’ਤੇ।
ਲੈਪਟਾੱਪ ਡਿਸਪਲੇਅ ਸਕ੍ਰੀਨ, ਛੋਟੇ ਸਪੀਕਰ, ਇੱਕ ਕੀਬੋਰਡ, ਹਾਰਡ ਡਿਸਕ ਡ੍ਰਾਇਵ, ਆਪਟੀਕਲ ਡਿਸਕ ਡ੍ਰਾਇਵ, ਪੁਆਇੰਟਿੰਗ ਡਿਵਾਈਜ਼ਾਂ ਸਮੇਤ ਡੈਸਕਟਾੱਪ ਕੰਪਿਊਟਰ ਦੇ ਸਾਰੇ ਇਨਪੁੱਟ / ਆਊਟਪੁੱਟ ਕੰਪੋਨੈਂਟਸ ਅਤੇ ਸਮਰੱਥਾਵਾਂ ਨੂੰ ਜੋੜਦੇ ਹਨ। ਜ਼ਿਆਦਾਤਰ ਆਧੁਨਿਕ ਲੈਪਟਾੱਪ ਵੈੱਬਕੈਮ ਅਤੇ ਬਿਲਟ-ਇਨ ਮਾਈਕ੍ਰੋਫ਼ੋਮਸ ਫੀਚਰ ਪ੍ਰਦਾਨ ਕਰਦੇ ਹਨ, ਜਦੋਂ ਕਿ ਕਈ ਟੱਚਸਕ੍ਰੀਨ ਵੀ ਹੁੰਦੇ ਹਨ। ਲੈਪਟਾੱਪ ਇੱਕ ਅੰਦਰੂਨੀ ਬੈਟਰੀ ਵਿੱਚੋਂ ਜਾਂ ਕਿਸੇ AC ਐਡਪਟਰ ਤੋਂ ਇੱਕ ਬਾਹਰੀ ਪਾਵਰ ਸਪਲਾਈ ਰਾਹੀਂ ਚਲਾਇਆ ਜਾ ਸਕਦਾ ਹੈ।
ਡਿਜ਼ਾਈਨ ਤੱਤ, ਫਾਰਮ ਫੈਕਟਰ ਅਤੇ ਨਿਰਮਾਣ ਮਾੱਡਲ ਦੇ ਵਿੱਚ ਮਹੱਤਵਪੂਰਨ ਤਬਦੀਲੀਆਂ ਦੇ ਆਧਾਰ ਤੇ ਵੀ ਹੋ ਸਕਦੇ ਹਨ। ਲੈਪਟਾੱਪ ਦੇ ਵਿਸ਼ੇਸ਼ ਮਾੱਡਲਾਂ ਦੀਆਂ ਉਦਾਹਰਣਾਂ ਵਿੱਚ ਫੌਜੀ ਉਪਯੋਗਾਂ ਵਿੱਚ ਵਰਤਣ ਲਈ ਸਖ਼ਤ ਨੋਟਬੁੱਕ ਸ਼ਾਮਲ ਹਨ।