ਅਯੋਧਿਆ
ਉੱਤਰ ਪ੍ਰਦੇਸ਼, ਭਾਰਤ ਦਾ ਸ਼ਹਿਰ / From Wikipedia, the free encyclopedia
ਅਯੋਧਿਆ ਉੱਤਰ ਪ੍ਰਦੇਸ਼ ਪ੍ਰਾਂਤ ਦਾ ਇੱਕ ਸ਼ਹਿਰ ਹੈ। ਇਹ ਫੈਜਾਬਾਦ ਜ਼ਿਲ੍ਹੇ ਦੇ ਅੰਤਰਗਤ ਆਉਂਦਾ ਹੈ। ਹਿੰਦੂ ਵਿਸ਼ਵਾਸ ਅਨੁਸਾਰ ਰਾਮਜਨਮਭੂਮੀ ਮੰਨਿਆ ਜਾਂਦਾ ਹੈ।[1] ਮਹਾਂਕਾਵਿ ਰਮਾਇਣ ਦਾ ਸਥਾਨ ਵੀ ਇਹੀ ਮੰਨਿਆ ਜਾਂਦਾ ਹੈ। ਅਯੋਧਿਆ ਉੱਤਰ ਪ੍ਰਦੇਸ਼ ਵਿੱਚ ਸਰਜੂ ਨਦੀ ਦੇ ਸੱਜੇ ਤਟ ਉੱਤੇ ਫੈਜਾਬਾਦ ਤੋਂ ਛੇ ਕਿਲੋਮੀਟਰ ਦੂਰੀ ਤੇ ਬਸਿਆ ਹੈ। ਪ੍ਰਾਚੀਨ ਕਾਲ ਵਿੱਚ ਇਸਨੂੰ ਕੌਸ਼ਲ ਦੇਸ਼ ਕਿਹਾ ਜਾਂਦਾ ਸੀ। ਅਯੋਧਿਆ ਹਿੰਦੂਆਂ ਦੇ ਪ੍ਰਾਚੀਨ ਅਤੇ ਸੱਤ ਪਵਿਤਰ ਤੀਰਥਸਥਲਾਂ ਵਿੱਚੋਂ ਇੱਕ ਹੈ। ਅਥਰਵ ਵੇਦ ਵਿੱਚ ਅਯੋਧਿਆ ਨੂੰ ਰੱਬ ਦਾ ਨਗਰ ਦੱਸਿਆ ਗਿਆ ਹੈ ਅਤੇ ਇਸਦੀ ਸੰਪੰਨਤਾ ਦੀ ਤੁਲਣਾ ਸਵਰਗ ਨਾਲ ਕੀਤੀ ਗਈ ਹੈ। ਰਾਮਾਇਣ ਦੇ ਅਨੁਸਾਰ ਅਯੋਧਿਆ ਦੀ ਸਥਾਪਨਾ ਮਨੂੰ ਨੇ ਕੀਤੀ ਸੀ ਅਤੇ ਇਹ 9,000 ਸਾਲ ਪੁਰਾਣਾ ਸੀ। ਕਈ ਸਦੀਆਂ ਤੱਕ ਇਹ ਨਗਰ ਸੂਰਜਵੰਸ਼ੀ ਰਾਜਿਆਂ ਦੀ ਰਾਜਧਾਨੀ ਰਿਹਾ। ਅਯੋਧਿਆ ਮੂਲ ਤੌਰ 'ਤੇ ਮੰਦਿਰਾਂ ਦਾ ਸ਼ਹਿਰ ਹੈ। ਇੱਥੇ ਅੱਜ ਵੀ ਹਿੰਦੂ, ਬੋਧੀ, ਇਸਲਾਮ ਅਤੇ ਜੈਨ ਧਰਮ ਨਾਲ ਜੁੜੇ ਸਥਾਨਾਂ ਦੇ ਖੰਡਰ ਵੇਖੇ ਜਾ ਸਕਦੇ ਹਨ। ਜੈਨ ਮਤ ਦੇ ਅਨੁਸਾਰ ਇੱਥੇ ਆਦਿਨਾਥ ਸਹਿਤ ਪੰਜ ਤੀਰਥਕਰਾਂ ਦਾ ਜਨਮ ਹੋਇਆ ਸੀ।
ਅਯੋਧਿਆ
अयोध्या ਸਾਕੇਤ | |
---|---|
ਸ਼ਹਿਰ | |
ਅਯੋਧਿਆ ਦਾ ਪਵਿੱਤਰ ਸ਼ਹਿਰ | |
ਦੇਸ਼ | ਭਾਰਤ |
ਸੂਬਾ | ਉੱਤਰ ਪ੍ਰਦੇਸ਼ |
ਜਿਲ੍ਹਾ | ਫੈਜਾਬਾਦ |
ਖੇਤਰ | |
• ਕੁੱਲ | 10.24 km2 (3.95 sq mi) |
ਉੱਚਾਈ | 93 m (305 ft) |
ਆਬਾਦੀ (2001) | |
• ਕੁੱਲ | 49,650 |
• ਘਣਤਾ | 4,800/km2 (13,000/sq mi) |
Languages | |
• Official | ਹਿੰਦੀ, ਉਰਦੂ |
ਸਮਾਂ ਖੇਤਰ | ਯੂਟੀਸੀ+5:30 (IST) |
PIN | 224123 |
Telephone code | 05278 |
ਵਾਹਨ ਰਜਿਸਟ੍ਰੇਸ਼ਨ | UP-42 |