ਜੇ. ਪਾਲ ਗੈੱਟੀ
From Wikipedia, the free encyclopedia
ਜੀਨ ਪਾਲ ਗੈੱਟੀ (15 ਦਸੰਬਰ 1892 ਤੋਂ 6 ਜੂਨ, 1976) ਇੱਕ ਅਮਰੀਕਨ-ਬਰਤਾਨਵੀ ਉਦਯੋਗਪਤੀ ਸੀ।[1] ਉਸਨੇ ਸੰਨ੍ਹ 1942 ਵਿੱਚ ਗੈੱਟੀ ਆਇਲ ਕੰਪਨੀ ਦੀ ਸਥਾਪਨਾ ਕੀਤੀ ਅਤੇ 1957 ਵਿੱਚ ਫਾਰਚੂਨ ਮੈਗਜ਼ੀਨ ਨੇ ਉਸਨੂੰ ਸਭ ਤੋਂ ਅਮੀਰ ਜ਼ਿੰਦਾ ਅਮਰੀਕੀ ਦਾ ਨਾਂ ਦਿੱਤਾ,[2] ਅਤੇ 1966 ਵਿੱਚ ਗਿੰਨੀਜ਼ ਬੁੱਕ ਆਫ਼ ਰਿਕਾਰਡਸ ਨੂੰ ਉਸ ਨੂੰ ਅੰਦਾਜ਼ਨ $ 1.2 ਬਿਲੀਅਨ ਦੀ ਜਾਇਦਾਦ ਨਾਲ ਦੁਨੀਆ ਦਾ ਸਭ ਤੋਂ ਅਮੀਰ ਨਿੱਜੀ ਨਾਗਰਿਕ ਹੋਣ ਦਾ ਨਾਮ ਦਿੱਤਾ।[3] ਆਪਣੀ ਮੌਤ ਦੇ ਸਮੇਂ, ਉਸਦੀ ਜਾਇਦਾਦ 6 ਬਿਲੀਅਨ ਡਾਲਰ ਤੋਂ ਵੀ ਵੱਧ ਸੀ।
ਜੇ. ਪਾਲ ਗੈੱਟੀ | |
---|---|
ਜਨਮ | ਜੀਨ ਪਾਲ ਗੈੱਟੀ (1892-12-15)ਦਸੰਬਰ 15, 1892 ਮਿਨੀਆਪੋਲਿਸ, ਮਿਨੇਸੋਟਾ |
ਮੌਤ | ਜੂਨ 6, 1976(1976-06-06) (ਉਮਰ 83) ਸੱਟਨ ਪਲੇਸ ਨੇੜੇ ਗਿਲਫੋਰਡ, ਸਰੀ, ਇੰਗਲੈਂਡ |
ਪੇਸ਼ਾ | ਕਾਰੋਬਾਰੀ |
ਜੀਵਨ ਸਾਥੀ | ਜੇਨੇਟ ਡੇਮੋਂਟ
(ਵਿ. 1923; ਤਲਾਕ 1926)ਐਲਿਨ ਐਸ਼ਬੀ
(ਵਿ. 1927; ਤਲਾਕ 1928)ਐਡੋਲਫਾਈਨ ਹੈਲਮਲੇ
(ਵਿ. 1928; ਤਲਾਕ 1932)ਐਨ ਰੁਕਰ
(ਵਿ. 1932; ਤਲਾਕ 1936)ਲੁਈਜ਼ ਡਡਲੀ ਲੈਂਚ
(ਵਿ. 1939; ਤਲਾਕ 1958) |
ਬੱਚੇ | 5 |
ਮਾਤਾ-ਪਿਤਾ |
|
ਗੈੱਟੀ ਕਲਾ ਅਤੇ ਪੁਰਾਤਨ ਵਸਤੂਆਂ ਇਕੱਠੀਆਂ ਕਰਨ ਦਾ ਸ਼ੌਕੀਨ ਸੀ, ਉਸਦੀਆਂ ਇਕੱਠੀਆਂ ਕੀਤੀਆਂ ਚੀਜ਼ਾਂ ਨਾਲ ਲਾਸ ਏਂਜਲਸ, ਕੈਲੀਫੋਰਨੀਆ ਵਿਖੇ ਜੇ. ਪਾਲ ਗੈੱਟੀ ਮਿਊਜ਼ੀਅਮ ਬਣਾਇਆ ਗਿਆ ਅਤੇ ਉਸ ਦੀ ਮੌਤ ਤੋਂ ਬਾਅਦ, ਉਸ ਦੀ ਜਾਇਦਾਦ ਵਿੱਚੋਂ ਲਗਭਗ 661 ਮਿਲੀਅਨ ਡਾਲਰ ਦੀ ਸੰਪਤੀ ਉਸ ਮਿਊਜ਼ੀਅਮ ਲਈ ਛੱਡ ਦਿੱਤੀ ਗਈ ਸੀ। ਉਸਨੇ 1953 ਵਿੱਚ ਜੇ. ਪਾਲ ਗੈੱਟੀ ਟਰੱਸਟ ਦੀ ਸਥਾਪਨਾ ਕੀਤੀ। ਇਹ ਟਰੱਸਟ ਵਿਸ਼ਵ ਦਾ ਸਭ ਤੋਂ ਅਮੀਰ ਕਲਾ ਸੰਸਥਾ ਹੈ ਅਤੇੲ ਇਹ ਜੇ. ਪਾਲ ਗੈੱਟੀ ਮਿਊਜ਼ੀਅਮ ਕੰਪਲੈਕਸ, ਦੀ ਗੈੱਟੀ ਸੈਂਟਰ, ਗੈੱਟੀ ਵਿਲਾ, ਗੈੱਟੀ ਫਾਂਊਂਡੇਸਨ, ਗੈੱਟੀ ਰਿਸਰਚ ਇੰਸਟੀਚਿਊਟ ਅਤੇ ਗੈੱਟੀ ਕੰਨਜ਼ਰਵੇਸ਼ਨ ਇੰਸਟੀਚਿਊਟ ਚਲਾਉਂਦਾ ਹੈ।[4]