ਪੀਜ਼ਾ
From Wikipedia, the free encyclopedia
ਪੀਜ਼ਾ ਜਾਂ ਪੀਤਸਾ (Italian: pizza /ˈpiːtsə/ ( ਸੁਣੋ), ਇਤਾਲਵੀ ਉਚਾਰਨ: [ˈpittsa]) ਭੱਠੀ ਵਿੱਚ ਬਣਾਈ ਜਾਣ ਵਾਲ਼ੀ ਇੱਕ ਗੋਲ ਅਤੇ ਚਪਟੀ ਬਰੈੱਡ ਹੈ, ਜੋ ਟਮਾਟਰ ਦੀ ਚਟਨੀ, ਪਨੀਰ ਵਗੈਰਾ ਨਾਲ ਢਕੀ ਹੁੰਦੀ ਹੈ। ਬਾਕੀ ਹੋਰ ਸਮਾਨ ਇਲਾਕੇ, ਸੱਭਿਆਚਾਰ, ਜਾਂ ਨਿੱਜੀ ਪਹਿਲ ਤੇ ਨਿਰਭਰ ਹੈ। ਇਸ ਦੀ ਉਤਪਤੀ ਇਟਲੀ ਵਿੱਚ ਹੋਈ ਅਤੇ ਇਹ ਹੁਣ ਸੰਸਾਰ ਭਰ ਵਿੱਚ ਮਕਬੂਲ ਹੈ।