ਫੇਦੇਰੀਕੋ ਗਾਰਸੀਆ ਲੋਰਕਾ
From Wikipedia, the free encyclopedia
ਫੇਦਰੀਕੋ ਗਾਰਸੀਆ ਲੋਰਕਾ (ਸਪੇਨੀ ਉਚਾਰਨ: [feðeˈɾiko ɣarˈθi.a ˈlorka]; 5 ਜੂਨ 1898 – 19 ਅਗਸਤ 1936) ਮੂਲ ਤੌਰ 'ਤੇ ਕਵੀ ਸੀ ਲੇਕਿਨ ਬਾਅਦ ਵਿੱਚ ਉਹ ਨਾਟਕਕਾਰ ਦੇ ਰੂਪ ਵਿੱਚ ਵੀ ਓਨਾ ਹੀ ਪ੍ਰਸਿੱਧ ਹੋਇਆ।
ਫੇਦੇਰੀਕੋ ਗਾਰਸੀਆ ਲੋਰਕਾ | |
---|---|
ਜਨਮ | Federico del Sagrado Corazón de Jesús García Lorca (1898-06-05)5 ਜੂਨ 1898 ਫੁਏਂਤੇ ਬਕੇਰੋਸ, ਗਰਾਨਾਦਾ, ਸਪੇਨ |
ਮੌਤ | 19 ਅਗਸਤ 1936(1936-08-19) (ਉਮਰ 38) ਅਲਫਾਕਰ ਨੇੜੇ, ਗਰਾਨਾਦਾ, ਸਪੇਨ |
ਰਾਸ਼ਟਰੀਅਤਾ | ਸਪੇਨੀ |
ਸਿੱਖਿਆ | ਕੋਲੰਬੀਆ ਯੂਨੀਵਰਸਿਟੀ ਗਰਾਨਾਦਾ ਯੂਨੀਵਰਸਿਟੀ |
ਪੇਸ਼ਾ |
|
ਦਸਤਖ਼ਤ | |
ਉਸਨੇ ਕੋਈ ਰਸਮੀ ਯੂਨੀਵਰਸਿਟੀ ਸਿੱਖਿਆ ਪ੍ਰਾਪਤ ਨਹੀਂ ਕੀਤੀ ਸੀ। ਗਰਾਨਾਦਾ ਯੂਨੀਵਰਸਿਟੀ ਵਿੱਚ ਉਸਨੇ ਦਾਖ਼ਲਾ ਜ਼ਰੂਰ ਲੈ ਲਿਆ ਸੀ ਲੇਕਿਨ ਉਹ ਪੂਰੀ ਸਿੱਖਿਆ ਪੱਧਤੀ ਲਈ ‘ਮਿਸ ਫਿਟ’ ਸੀ। ਗੱਪਾਂ ਮਾਰਨਾ ਅਤੇ ਨੇੜੇ ਤੇੜੇ ਦੇ ਪਿੰਡਾਂ ਵਿੱਚ ਘੁੰਮਣਾ, ਪਿੰਡਾਂ ਦੇ ਸੱਭਿਆਚਾਰਕ ਰੂਪਾਂ ਦੀ ਛਾਣਬੀਨ ਕਰਨਾ, ਲੋਕਗੀਤਾਂ ਦੀਆਂ ਧੁਨਾਂ ਵਿੱਚ ਰਮ ਜਾਣਾ ਉਸਦੀਆਂ ਆਦਤਾਂ ਸਨ। ਲੋਰਕਾ ਦੇ ਅੰਦਰ ‘ਆਂਦਾਲੂਸੀਆ’ ਆਪਣੀ ਸੰਪੂਰਣ ਪਰੰਪਰਾ, ਲੋਕ ਸੰਸਕ੍ਰਿਤੀ, ਸੰਗੀਤ ਅਤੇ ਸੰਕਟਾਂ ਦੇ ਨਾਲ ਮੌਜੂਦ ਸੀ। ਉਸਨੇ ਵਿਵਹਾਰਕ ਪੱਧਰ ਤੇ ਲਗਾਤਾਰ ਮਿਹਨਤ ਅਤੇ ਸੰਘਰਸ਼ਾਂ ਦੇ ਮਾਧਿਅਮ ਨਾਲ ਹੀ ਆਪਣੇ ਕਲਾਤਮਕ ਅਨੁਭਵ ਅਤੇ ਸ਼ਿਲਪ ਅਰਜਿਤ ਕੀਤੇ ਸਨ। ਅਰੰਭਕ ਦਿਨਾਂ ਵਿੱਚ ਉਸਨੂੰ ਇੱਕ ਡਰਾਮਾ ‘ਬਟਰਫਲਾਈਜ ਸਪੈੱਲ’ ਵਿੱਚ ਖੇਦਜਨਕ ਅਸਫਲਤਾ ਦਾ ਮੂੰਹ ਵੇਖਣਾ ਪਿਆ ਸੀ।