ਮਾਨਸਿਕ ਸਿਹਤ
From Wikipedia, the free encyclopedia
ਮਾਨਸਿਕ ਸਿਹਤ ਜਾਂ ਤਾਂ ਸੰਗਿਆਨਾਤਮਕ ਅਤੇ ਭਾਵਨਾਤਮਕ ਸਲਾਮਤੀ ਦੇ ਪੱਧਰ ਦਾ ਵਰਣਨ ਕਰਦੀ ਹੈ ਜਾਂ ਫਿਰ ਕਿਸੇ ਮਾਨਸਿਕ ਵਿਕਾਰ ਦੀ ਨਾਮੌਜੂਦਗੀ ਨੂੰ ਦਰਸ਼ਾਂਦੀ ਹੈ।[1][2] ਸਕਾਰਾਤਮਕ ਮਨੋਵਿਗਿਆਨ ਵਿਸ਼ੇ ਜਾਂ ਸਰਬੱਤਵਾਦ ਦੇ ਦ੍ਰਿਸ਼ਟੀਕੋਣ ਤੋਂ ਮਾਨਸਿਕ ਸਿਹਤ ਵਿੱਚ ਇੱਕ ਵਿਅਕਤੀ ਦੇ ਜੀਵਨ ਦਾ ਆਨੰਦ ਲੈਣ ਦੀ ਸਮਰੱਥਾ ਅਤੇ ਜੀਵਨ ਦੀਆਂ ਗਤੀਵਿਧੀਆਂ ਅਤੇ ਮਨੋਵਿਗਿਆਨਕ ਲਚੀਲਾਪਨ ਹਾਸਲ ਕਰਨ ਦੀ ਕੋਸ਼ਿਸ਼ ਦੇ ਵਿੱਚ ਸੰਤੁਲਨ ਪੈਦਾ ਕਰਨਾ ਸ਼ਾਮਿਲ ਹੋ ਸਕਦਾ ਹੈ।[1] ਮਾਨਸਿਕ ਸਿਹਤ ਸਾਡੀਆਂ ਭਾਵਨਾਵਾਂ ਦੀ ਪਰਕਾਸ਼ਨ ਹੈ ਅਤੇ ਮੰਗ ਦੀ ਵਿਆਪਕ ਲੜੀ ਲਈ ਇੱਕ ਸਫਲ ਅਨੁਕੂਲਨ ਦਾ ਪ੍ਰਤੀਕ ਹੈ।
ਸੰਸਾਰ ਸਿਹਤ ਸੰਗਠਨ, ਮਾਨਸਿਕ ਸਿਹਤ ਨੂੰ ਪਰਿਭਾਸ਼ਿਤ ਕਰਦੇ ਹੋਏ ਕਹਿੰਦਾ ਹੈ ਕਿ ਇਹ ਸਲਾਮਤੀ ਦੀ ਇੱਕ ਹਾਲਤ ਹੈ ਜਿਸ ਵਿੱਚ ਕਿਸੇ ਵਿਅਕਤੀ ਨੂੰ ਆਪਣੀਆਂ ਸਮਰੱਥਾਵਾਂ ਦਾ ਅਹਿਸਾਸ ਰਹਿੰਦਾ ਹੈ, ਉਹ ਜੀਵਨ ਦੇ ਆਮ ਤਣਾਵਾਂ ਦਾ ਸਾਹਮਣਾ ਕਰ ਸਕਦਾ ਹੈ, ਲਾਭਕਾਰੀ ਅਤੇ ਲਾਭਦਾਇਕ ਤੌਰ 'ਤੇ ਕੰਮ ਕਰ ਸਕਦਾ ਹੈ ਅਤੇ ਆਪਣੇ ਸਮਾਜ ਦੇ ਪ੍ਰਤੀ ਯੋਗਦਾਨ ਪਾਉਣ ਦੇ ਸਮਰੱਥ ਹੁੰਦਾ ਹੈ।[3] ਇਹ ਪਹਿਲਾਂ ਕਿਹਾ ਜਾ ਚੁੱਕਿਆ ਹੈ ਕਿ ਮਾਨਸਿਕ ਸਿਹਤ ਦੀ ਕੋਈ ਇੱਕ ਅਧਿਕਾਰਿਕ ਪਰਿਭਾਸ਼ਾ ਨਹੀਂ ਹੈ। ਸੱਭਿਆਚਾਰਕ ਵਖਰੇਵੇਂ, ਵਿਅਕਤੀਪਰਕ ਜਾਇਜਾ ਅਤੇ ਪ੍ਰਤੀਯੋਗੀ ਪੇਸ਼ੇਵਰ ਸਿੱਧਾਂਤ, ਇਹ ਸਾਰੇ ਇਸ ਗੱਲ ਨੂੰ ਪ੍ਰਭਾਵਿਤ ਕਰਦੇ ਹਨ ਕਿ ਮਾਨਸਿਕ ਸਿਹਤ ਨੂੰ ਕਿਵੇਂ ਪਰਿਭਾਸ਼ਿਤ ਕੀਤਾ ਜਾਂਦਾ ਹੈ।[3] ਮਾਨਸਿਕ ਸਿਹਤ ਵਿਕਾਰ ਦੇ ਵੱਖ ਵੱਖ ਪ੍ਰਕਾਰ ਹਨ ਜਿਹਨਾਂ ਵਿਚੋਂ ਕੁੱਝ ਆਮ ਹਨ, ਜਿਵੇਂ ਅਵਸਾਦ ਅਤੇ ਚਿੰਤਾ ਵਿਕਾਰ ਅਤੇ ਕੁੱਝ ਆਮ ਨਹੀਂ ਹਨ, ਜਿਵੇਂ ਕਿ ਵਿਖੰਡਿਤ ਮਾਨਸਿਕਤਾ ਅਤੇ ਦੋਧਰੁਵੀ ਵਿਕਾਰ।