ਹੈਨਰੀ ਮਿੱਲਰ
From Wikipedia, the free encyclopedia
ਹੈਨਰੀ ਵੈਲੇਨਟਾਈਨ ਮਿਲਰ (26 ਦਸੰਬਰ, 1891 – 7 ਜੂਨ, 1980) ਆਪਣੇ ਜੋਬਨ ਸਮੇਂ ਪੈਰਿਸ ਆ ਵੱਸਿਆ ਸੀ। ਉਹ ਮੌਜੂਦਾ ਸਾਹਿਤਕ ਰੂਪਾਂ ਨਾਲ ਤੋੜ-ਵਿਛੋੜੇ ਲਈ, ਇੱਕ ਨਵੀਂ ਕਿਸਮ ਦੇ ਅਰਧ-ਆਤਮਕਥਾਤਮਿਕ ਨਾਵਲ ਦਾ ਵਿਕਾਸ ਕਰਨ ਜਾਣਿਆ ਜਾਂਦਾ ਸੀ, ਜਿਸ ਵਿੱਚ ਚਰਿੱਤਰ ਅਧਿਐਨ, ਸਮਾਜਿਕ ਆਲੋਚਨਾ, ਦਾਰਸ਼ਨਿਕ ਰਿਫਲੈਕਸ਼ਨ, ਸਪਸ਼ਟ ਭਾਸ਼ਾ, ਲਿੰਗ, ਪੜਯਥਾਰਥਵਾਦੀ ਫ੍ਰੀ ਐਸੋਸੀਏਸ਼ਨ ਅਤੇ ਰਹੱਸਵਾਦ ਨੂੰ ਮਿਲਾਇਆ ਗਿਆ ਸੀ।[1][2] ਇਸ ਕਿਸਮ ਦੇ ਉਸ ਦੇ ਸਭ ਤੋਂ ਜਿਆਦਾ ਵਿਸ਼ੇਸ਼ ਕੰਮ ਹਨ - ਟ੍ਰੌਪਿਕ ਆਫ਼ ਕੈਂਸਰ, ਬਲੈਕ ਸਪਰਿੰਗ, ਟ੍ਰੌਪਿਕ ਆਫ਼ ਕੈਪਰੀਕੋਰਨ ਅਤੇ ਦ ਰੋਜ਼ੀ ਕਰੂਸੀਫਿਕੇਸ਼ਨ ਤ੍ਰਿਵੈਣੀ, ਜੋ ਕਿ ਨਿਊਯਾਰਕ ਅਤੇ ਪੈਰਿਸ ਵਿੱਚ ਉਸਦੇ ਅਨੁਭਵਾਂ ਤੇ ਅਧਾਰਤ ਹਨ (ਇਹ ਸਭ 1961 ਤੱਕ ਸੰਯੁਕਤ ਰਾਜ ਅਮਰੀਕਾ ਵਿੱਚ ਪਾਬੰਦੀਸ਼ੁਦਾ ਸਨ)। [3] ਉਸਨੇ ਯਾਤਰਾ ਯਾਦਗਾਰਾਂ ਅਤੇ ਸਾਹਿਤਕ ਆਲੋਚਨਾ ਵੀ ਲਿਖੀ, ਅਤੇ ਪਾਣੀ ਰੰਗਾਂ ਨਾਲ ਚਿੱਤਰ ਵੀ ਬਣਾਏ।[4]
ਵਿਸ਼ੇਸ਼ ਤੱਥ ਹੈਨਰੀ ਮਿੱਲਰ, ਜਨਮ ...
ਹੈਨਰੀ ਮਿੱਲਰ | |
---|---|
ਜਨਮ | ਹੈਨਰੀ ਵੈਲਨਟਾਈਨ ਮਿੱਲਰ (1891-12-26)26 ਦਸੰਬਰ 1891 ਯਾਰਕਵਿਲੇ, ਮੈਨਹਟਨ, ਨਿਊਯਾਰਕ, ਯੂਐਸ |
ਮੌਤ | 7 ਜੂਨ 1980(1980-06-07) (ਉਮਰ 88) ਪੈਸਿਫ਼ਿਕ ਪਾਲਿਸੇਡਜ਼,ਲੌਸ ਐਂਜਲਸ, ਕੈਲੀਫੋਰਨੀਆ, ਯੂਐਸ |
ਕਿੱਤਾ | ਲੇਖਕ |
ਰਾਸ਼ਟਰੀਅਤਾ | ਅਮਰੀਕਨ |
ਕਾਲ | 1934–80 |
ਸ਼ੈਲੀ | ਰੋਮਾਂ ਅ ਕਲੇਫ਼, ਦਾਰਸ਼ਨਿਕ ਗਲਪ |
ਪ੍ਰਮੁੱਖ ਕੰਮ | ਟ੍ਰੌਪਿਕ ਆਫ਼ ਕੈਂਸਰ ਬਲੈਕ ਸਪਰਿੰਗ ਟ੍ਰੌਪਿਕ ਆਫ਼ ਕੈਪਰੀਕੋਰਨ ਦ ਕੋਲੋਸਸ ਆਫ਼ ਮਾਰੂਸੀ ਰੋਜੀ ਕ੍ਰੂਫੀਫਿਕਸ਼ੀਓਨ |
ਜੀਵਨ ਸਾਥੀ | ਬੀਟਰੀਸ ਸਿਲਵੇਸ ਵਿਕਨੇਸ (1917-24) ਜੂਨ ਮਿੱਲਰ (1 924-34) ਜੇਨੀਨਾ ਮਾਰਥਾ ਲੇਪਸਕਾ (1 944-52) ਈਵ ਮੈਕਲਿਉਰ (1953-60) ਹਿਰੋਕੋ ਟੋਕੁਡਾ (1967–77) |
ਬੱਚੇ | 3 |
ਦਸਤਖ਼ਤ | |
ਬੰਦ ਕਰੋ