ਲਹੌਰ
ਪੰਜਾਬ(ਪਾਕਿਸਤਾਨ) ਪ੍ਰਾਂਤ ਦੀ ਰਾਜਧਾਨੀ / From Wikipedia, the free encyclopedia
ਲਹੌਰ (ਉਰਦੂ: لاہور; ਸ਼ਾਹਮੁਖੀ: لہور) ਰਾਵੀ ਦਰਿਆ ਦੇ ਕੰਢੇ ’ਤੇ ਵਸਿਆ ਪਾਕਿਸਤਾਨੀ ਪੰਜਾਬ ਦਾ ਇੱਕ ਸ਼ਹਿਰ ’ਤੇ ਰਾਜਧਾਨੀ ਹੈ। ਅਬਾਦੀ ਪੱਖੋਂ ਕਰਾਚੀ ਤੋਂ ਬਾਅਦ ਲਹੌਰ ਪਾਕਿਸਤਾਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਪਾਕਿਸਤਾਨ ਦਾ ਸਿਆਸੀ, ਸਨਅਤੀ ਅਤੇ ਪੜ੍ਹਾਈ ਦਾ ਗੜ੍ਹ ਹੈ ਅਤੇ ਇਸੇ ਲਈ ਇਸਨੂੰ ਪਾਕਿਸਤਾਨ ਦਾ ਦਿਲ ਵੀ ਕਿਹਾ ਜਾਂਦਾ ਹੈ।
ਵਿਸ਼ੇਸ਼ ਤੱਥ ਲਾਹੌਰ, ਦੇਸ਼ ...
ਲਾਹੌਰ
| |
---|---|
ਉਪਨਾਮ: | |
ਦੇਸ਼ | ਪਾਕਿਸਤਾਨ |
ਪ੍ਰਾਂਤ | ਪੰਜਾਬ |
ਸਰਕਾਰ | |
• ਕਿਸਮ | ਮਹਾਂਨਗਰ ਪਾਲਿਕਾ |
ਖੇਤਰ | |
• ਕੁੱਲ | 1,772 km2 (684 sq mi) |
ਉੱਚਾਈ | 217 m (712 ft) |
ਆਬਾਦੀ (2017) | |
• ਕੁੱਲ | 1,11,26,285 |
• ਘਣਤਾ | 6,300/km2 (16,000/sq mi) |
ਵਸਨੀਕੀ ਨਾਂ | ਲਹੌਰੀਏ,[6] ਲਹੌਰੀ |
ਸਮਾਂ ਖੇਤਰ | ਯੂਟੀਸੀ+5 (ਪਾਕਿਸਤਾਨੀ ਮਿਆਰੀ ਸਮਾਂ) |
ਡਾਕ ਕੋਡ | 54000 |
ਵੈੱਬਸਾਈਟ | lahore |
ਬੰਦ ਕਰੋ
ਸ਼ਾਹੀ ਕਿਲਾ, ਸ਼ਾਲਾਮਾਰ ਬਾਗ਼, ਬਾਦਸ਼ਾਹੀ ਮਸਜਿਦ, ਮਕਬਰਾ ਜਹਾਂਗੀਰ ਅਤੇ ਮਕਬਰਾ ਨੂਰਜਹਾਂ ਮੁਗ਼ਲ ਦੌਰ ਦੀਆਂ ਯਾਦਗਾਰ ਇਮਾਰਤਾਂ ਹਨ ਅਤੇ ਇਸਤੋਂ ਇਲਾਵਾ ਲਹੌਰ ’ਚ ਸਿੱਖ ਅਤੇ ਬਰਤਾਨਵੀ ਦੌਰ ਦੀਆਂ ਇਮਾਰਤਾਂ ਵੀ ਮੌਜੂਦ ਹਨ।[7]