ਅਬਰਾਹਮ ਲਿੰਕਨ
From Wikipedia, the free encyclopedia
ਅਬਰਾਹਮ ਲਿੰਕਨ (12 ਫ਼ਰਵਰੀ 1809–15 ਅਪਰੈਲ 1865) ਇੱਕ ਅਮਰੀਕੀ ਵਕੀਲ, ਸਿਆਸਤਦਾਨ ਅਤੇ ਰਾਜਨੇਤਾ ਸਨ, ਜਿਨ੍ਹਾ 1861 ਤੋ 1865 ਤੱਕ ਸੰਯੁਕਤ ਰਾਜ ਦੇ 16ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਲਿੰਕਨ ਨੇ ਅਮਰੀਕੀ ਸਿਵਲ ਜੰਗ - ਉਸ ਦੀ ਸਭ ਤੋਂ ਖੂਨੀ ਜੰਗ ਅਤੇ ਸਭ ਤੋਂ ਵੱਡੇ ਨੈਤਿਕ, ਸੰਵਿਧਾਨਕ ਅਤੇ ਸਿਆਸੀ ਸੰਕਟ ਦੌਰਾਨ ਸੰਯੁਕਤ ਰਾਜ ਅਮਰੀਕਾ ਦੀ ਅਗਵਾਈ ਕੀਤੀ।.[2][3] ਉਹਨਾਂ ਨੂੰ ਜਾਰਜ ਵਾਸ਼ਿੰਗਟਨ ਅਤੇ ਫ਼ਰੈਂਕਲਿਨ ਡੀ ਰੂਜ਼ਵੈਲਟ ਵਾਂਗ ਅਮਰੀਕਾ ਦਾ ਸਭ ਤੋ ਮਹਾਨ ਰਾਸ਼ਟਰਪਤੀ ਮੰਨਿਆ ਜਾਂਦਾ ਹੈ।
ਅਬਰਾਹਮ ਲਿੰਕਨ | |
---|---|
16ਵਾਂ ਸੰਯੁਕਤ ਰਾਜ ਦਾ ਰਾਸ਼ਟਰਪਤੀ | |
ਦਫ਼ਤਰ ਵਿੱਚ 4 ਮਾਰਚ 1861 – 15 ਅਪਰੈਲ 1865 | |
ਉਪ ਰਾਸ਼ਟਰਪਤੀ |
|
ਤੋਂ ਪਹਿਲਾਂ | ਜੇਮਸ ਬੁਕਾਨਾਨ |
ਤੋਂ ਬਾਅਦ | ਐਂਡਰਿਊ ਜੌਹਨਸਨ |
ਨਿੱਜੀ ਜਾਣਕਾਰੀ | |
ਜਨਮ | (1809-02-12)ਫਰਵਰੀ 12, 1809 ਕੈਂਟਕੀ, ਸੰਯੁਕਤ ਰਾਜ |
ਮੌਤ | ਅਪ੍ਰੈਲ 15, 1865(1865-04-15) (ਉਮਰ 56) ਵਾਸ਼ਿੰਗਟਨ ਡੀ.ਸੀ., ਸੰਯੁਕਤ ਰਾਜ |
ਸਿਆਸੀ ਪਾਰਟੀ |
|
ਹੋਰ ਰਾਜਨੀਤਕ ਸੰਬੰਧ | ਨੈਸ਼ਨਲ ਯੂਨੀਅਨ (1864–1865) |
ਕੱਦ | 6 ft 4 in (193 cm)[1] |
ਜੀਵਨ ਸਾਥੀ |
ਮੇਰੀ ਟੌਡ (ਵਿ. 1842) |
ਬੱਚੇ |
|
ਕਿੱਤਾ |
|
ਦਸਤਖ਼ਤ | |
ਫੌਜੀ ਸੇਵਾ | |
ਬ੍ਰਾਂਚ/ਸੇਵਾ | ਇਲੀਨੋਇਸ ਮਿਲਿਸ਼ੀਆ |
ਸੇਵਾ ਦੇ ਸਾਲ | 3 ਮਹੀਨੇ (21 ਅਪਰੈਲ 1832 - 10 ਜੁਲਾਈ 1832) |
ਰੈਂਕ |
|
ਲੜਾਈਆਂ/ਜੰਗਾਂ | ਬਲੈਕ ਹਾਕ ਵਾਰ ਸਟੀਲਮੈਨ ਦੀ ਲੜਾਈ ਕੈਲੋਗਜ਼ ਗਰੋਵ ਦੀ ਲੜਾਈ |
ਲਿੰਕਨ ਦਾ ਜਨਮ 12 ਫਰਵਰੀ, 1809 ਨੂੰ ਕੈਨਟੱਕੀ ਦੀ ਹਾਰਡਿਨ ਕਾਉਂਟੀ ਦੇ ਇੱਕ ਕਮਰੇ ਵਾਲੇ ਘਰ ਵਿੱਚ ਹੋਇਆ। ਉਸ ਦਾ ਪਰਿਵਾਰ 1819 ਵਿੱਚ ਦੱਖਣੀ ਇੰਡੀਆਨਾ ਆ ਵਸਿਆ। ਲਿੰਕਨ ਦੀ ਸਕੂਲੀ ਵਿੱਦਿਆ ਬਹੁਤ ਸਖਤ ਮਿਹਨਤ ਦੇ ਨਾਲ ਨਾਲ ਚੱਲੀ। 1830 ਰਹਿਣ ਲੱਗਾ ਜਿਥੇ ਉਸ ਨੇ ਦਰਿਆਈ ਕਿਸ਼ਤੀਆਂ ਦੇ ਸਾਮਾਨ ਦੀ ਢੋਆ-ਢੁਆਈ, ਦੁਕਾਨਦਾਰ ਅਤੇ ਡਾਕੀਏ ਦੀ ਨੌਕਰੀ ਕੀਤੀ। ਅਬਰਾਹਮ ਲਿੰਕਨ ਖੁਦ ਸਿੱਖਿਆ ਸਿਖਾਇਆ ਇਲੀਨੌਇਸ ਦਾ ਵਕੀਲ ਅਤੇ ਵਿਧਾਇਕ ਸੀ ਜੋ ਕਿ ਗੁਲਾਮੀ ਦੇ ਖਿਲਾਫ ਇੱਕ ਪੜ੍ਹੇ ਹੋਏ ਨੇਤਾ ਵਜੋਂ ਵਕਾਰਰੱਖਦਾ ਸੀ। 10 ਸਾਲਾਂ ਦੀ ਉਮਰ ਵਿੱਚ ਉਸਦੀ ਮਾਂ ਮਰ ਗਈ ਮੇਰੀ ਅੱਠ ਸਾਲਾਂ ਦੀ ਉਮਰ ਵਿੱਚ ਉਸ ਦਾ ਪਿਤਾ ਕੈਨਟੱਕੀ ਛੱਡ ਕੇ ਇੰਡੀਆਨਾ ਚਲਾ ਆਇਆ ਨੌਕਰੀ ਅਤੇ ਫਾਰਮ ਵਿੱਚ ਕੰਮ ਕਰਦਿਆਂ ਲਿੰਕਨ ਨੇ ਗਿਆਨ ਹਾਸਲ ਕਰਨ ਲਈ ਬੇਹੱਦ ਯਤਨ ਕੀਤੇ। ਰੇਲ ਦੇ ਡੱਬਿਆਂ ਨੂੰ ਵਾੜ ਕਰਨ ਲਈ ਤੋੜਨ ਅਤੇ ਨਿਊ ਸਲੇਮ, ਇਲੀਨੋਇਸ ਵਿਖੇ ਇੱਕ ਸਟੋਰ ਸੰਭਾਲਣ ਦੇ ਨਾਲੋ-ਨਾਲ ਬਲੈਕ ਹਾਕ ਵਾਰ ਵਿੱਚ ਉਹ ਇੱਕ ਕਪਤਾਨ ਸੀ, ਇਲੀਨੋਇਸ ਲੈਜਿਸਲੇਚਰ ਵਿੱਚ ਅੱਠ ਸਾਲ ਗੁਜ਼ਾਰੇ ਅਤੇ ਕਈ ਸਾਲ ਅਦਾਲਤਾਂ ਦੇ ਵਿੱਚ ਵਿਚਰਦਾ ਰਿਹਾ। ਉਸ ਨੇ ਮੈਰੀ ਟੌਡ ਨਾਲ ਵਿਆਹ ਕਰਵਾਇਆ। ਉਹਨਾਂ ਦੇ ਚਾਰ ਬੇਟੇ ਸਨ ਪਰ ਇੱਕ ਹੀ ਜਿਉਂਦਾ ਰਹਿ ਸਕਿਆ। ਉਹਨਾਂ ਦਾ ਜੀਵਨ ਬਹੁਤ ਹੀ ਜਿਆਦਾ ਔਖਾ ਸੀ ਪਰ ਉਹਨਾਂ ਦੇ ਜਜ਼ਬੇ ਅਤੇ ਹੌਸਲੇ ਨੇ ਉਹਨਾਂ ਨੂੰ ਇੰਨਾ ਸਫਲ ਬਣਾ ਦਿੱਤਾ ਕਿ ਉਹ 52 ਸਾਲਾਂ ਦੀ ਉਮਰ ਵਿੱਚ ਦੁਨੀਆ ਦੇ ਇੱਕ ਸ਼ਕਤੀਸ਼ਾਲੀ ਲੋਕਤੰਤਰਿਕ ਦੇਸ਼ ਦੇ ਰਾਸ਼ਟਰਪਤੀ ਬਣ ਗਏ, ਦੁਨੀਆ ਦੇ ਕਈ ਸਫਲ ਲੋਕ ਉਹਨਾਂ ਨੂੰ ਆਪਣਾ ਆਈਡਲ ਮੰਨਦੇ ਹਨ।