ਰੂਸ
ਪੂਰਬੀ ਯੂਰਪ ਅਤੇ ਉੱਤਰੀ ਏਸ਼ੀਆ ਵਿਚ ਇੱਕ ਦੇਸ਼ / From Wikipedia, the free encyclopedia
ਰੂਸ (/ˈrʌʃə/ ( ਸੁਣੋ); ਰੂਸੀ: Росси́я, tr. Rossija; IPA: [rɐˈsʲijə]; from the ਯੂਨਾਨੀ: Ρωσία — Rus'), ਜਿਸਨੂੰ ਅਧਿਕਾਰਕ ਤੌਰ 'ਤੇ ਰੂਸੀ ਸੰਘ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ[1], ਉੱਤਰੀ ਯੁਰੇਸ਼ੀਆ ਦਾ ਇੱਕ ਸੋਵੀਅਤ ਰਾਜ ਹੈ। [2] 17,075,200 square kilometres (6,592,800 sq mi) [3] ਖੇਤਰਫਲ ਦੇ ਨਾਲ ਰੂਸ ਦੁਨੀਆਂ ਦਾ ਸਭ ਤੋਂ ਵੱਡਾ ਦੇਸ਼ ਹੈ ਅਤੇ ਇਹ ਧਰਤੀ ਦੇ ਥਲੀ ਹਿੱਸੇ ਦਾ ਅੱਠਵਾਂ ਭਾਗ ਘੇਰਦਾ ਹੈ। ਇਹ ਦੁਨੀਆਂ ਦਾ ਨੌਂਵਾਂ ਵੱਧ ਜਨਸੰਖਿਆ ਵਾਲਾ ਦੇਸ਼ ਹੈ ਜਿਸਦੀ ਮਾਰਚ 2016 ਦੇ ਅਖੀਰ ਤੱਕ ਕੁੱਲ ਜਨਸੰਖਿਆ 146.6 ਮਿਲੀਅਨ (ਲਗਭਗ 14.6 ਕਰੋੜ) ਸੀ। ਉੱਤਰੀ ਏਸ਼ੀਆ ਤੇ ਪੂਰਬੀ ਯੂਰਪ ਦੇ ਵੱਡੇ ਹਿੱਸੇ 'ਤੇ ਫੈਲਿਆ ਹੋਣ ਕਾਰਨ ਇੱਥੋਂ ਦੇ ਗਿਆਰਾਂ ਵੱਖਰੇ ਸਮਾਂ ਖੇਤਰ ਹਨ ਤੇ ਇੱਥੇ ਧਰਾਤਲ ਤੇ ਜਲਵਾਯੂ ਵਿੱਚ ਵੀ ਕਾਫੀ ਭਿੰਨਤਾ ਪਾਈ ਜਾਂਦੀ ਹੈ। ਉੱਤਰ-ਪੱਛਮ ਤੋਂ ਦੱਖਣ-ਪੂਰਬ ਤੱਕ ਰੂਸ ਦੀ ਸਰਹੱਦ ਨਾਰਵੇ, ਫਿਨਲੈਂਡ, ਇਸਤੋਨੀਆ, ਲਾਤਵੀਆ, ਲਿਥੁਆਨੀਆ, ਪੋਲੈਂਡ, ਬੇਲਾਰੂਸ, ਜੌਰਜੀਆ, ਯੂਕਰੇਨ, ਅਜ਼ਰਬਾਇਜਾਨ, ਕਜਾਖਸਤਾਨ, ਚੀਨ, ਮੰਗੋਲੀਆ ਤੇ ਉੱਤਰੀ ਕੋਰੀਆ ਨਾਲ ਲੱਗਦੀ ਹੈ। ਜਪਾਨ ਅਤੇ ਅਮਰੀਕਾ ਦੇ ਅਲਾਸਕਾ ਨਾਲ ਇਸਦੀ ਸਮੁੰਦਰੀ ਸਰਹੱਦ ਲੱਗਦੀ ਹੈ।