ਲੈਰੀ ਪੇਜ
ਅਮਰੀਕੀ ਇੰਟਰਨੈਟ ਉੱਦਮੀ ਅਤੇ ਕਾਰੋਬਾਰੀ ਮੈਗਨੇਟ (ਜਨਮ 1973) / From Wikipedia, the free encyclopedia
ਲਾਰੈਂਸ ਲੈਰੀ ਪੇਜ[1] (ਜਨਮ March 26, 1973) ਇੱਕ ਅਮਰੀਕੀ ਕੰਪਿਊਟਰ ਵਿਗਿਆਨੀ ਅਤੇ ਇੰਟਰਨੈੱਟ ਇੰਟਰਪਰਨੋਰ ਹੈ ਜਿਸਨੇ ਸਰਗੇ ਬ੍ਰਿਨ ਦੇ ਨਾਲ ਗੂਗਲ ਦੀ ਸਥਾਪਨਾ ਕੀਤੀ। ਇਹ ਪੇਜਰੈਂਕ ਦਾ ਕਾਢੀ ਹੈ ਜੋ ਗੂਗਲ ਉੱਤੇ ਖੋਜ ਕਰਨ ਸੰਬੰਧੀ ਸਭ ਤੋਂ ਵਧੀਆ ਐਲਗੋਰਿਦਮ ਹੈ।[2][3][4][5][6][7] 2018 ਦੀ ਫੋਰਬਜ਼ ਸੂਚੀ ਅਨੁਸਾਰ ਪੇਜ 50.4 ਬਿਲੀਅਨ ਅਮਰੀਕੀ ਡਾਲਰ ਦੀ ਜਾੲਿਦਾਦ ਦਾ ਮਾਲਕ ਹੈ। [8]
ਲੈਰੀ ਪੇਜ | |
---|---|
ਜਨਮ | ਲਾਰੈਂਸ ਪੇਜ (1973-03-26) ਮਾਰਚ 26, 1973 (ਉਮਰ 51) ਪੂਰਬੀ ਲੈਸਿੰਗ, ਮਿਸ਼ੀਗਨ ਅਮਰੀਕਾ |
ਰਾਸ਼ਟਰੀਅਤਾ | ਅਮਰੀਕੀ |
ਅਲਮਾ ਮਾਤਰ | ਯੂਨੀਵਰਸਿਟੀ ਆਫ਼ ਮਿਸ਼ੀਗਨ, ਸਟੈਨਫੋਰਡ ਯੂਨੀਵਰਸਿਟੀ |
ਪੇਸ਼ਾ | ਕੰਪਿਊਟਰ ਵਿਗਿਆਨੀ, ਇੰਟਰਨੈੱਟ ਇੰਟਰਪਰਨੋਰ |
ਲਈ ਪ੍ਰਸਿੱਧ | ਗੂਗਲ ਦੇ ਸਹਿ-ਬਾਨੀ |
ਖਿਤਾਬ | ਅਲਫਾਬੈੱਟ ਦੇ ਸੀ. ਈ. ਓ |
ਜੀਵਨ ਸਾਥੀ |
ਲੁਸਿੰਡਾ ਸਾਊਥਵਰਥ (ਵਿ. 2007) |
ਬੱਚੇ | 2 |
ਦਸਤਖ਼ਤ | |
ਪੇਜ 26 ਮਾਰਚ, 1973 ਨੂੰ ਪੂਰਬੀ ਲੈਸਿੰਗ, ਮਿਸ਼ੀਗਨ ਵਿਖੇ ਪੈਦਾ ਹੋਇਆ ਸੀ। [9] ਉਸ ਦਾ ਪਿਤਾ, ਕਾਰਲ ਪੇਜ਼, ਕੰਪਿਊਟਰ ਵਿਗਿਆਨੀ ਸੀ, ਅਤੇ ਉਸਦੀ ਮਾਂ ਨੇ ਉਸਨੂੰ ਕੰਪਿਊਟਰ ਪ੍ਰੋਗਰਾਮਿੰਗ ਸਿਖਾਈ ਸੀ। ਪੇਜ 1975 ਤੋਂ 1979 ਤੱਕ ਓਕਮੋਸ ਮੋਂਟੇਸਰੀ ਸਕੂਲ ਵਿੱਚ ਪੜ੍ਹਿਆ ਅਤੇ ਉਸਨੇ ਈਸਟ ਲੈਸਿੰਗ ਹਾਈ ਸਕੂਲ, ਮਿਸ਼ੀਗਨ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਯੂਨੀਵਰਸਿਟੀ ਆਫ਼ ਮਿਸ਼ੀਗਨ ਤੋਂ ਬੈਚਲਰ ਆਫ ਸਾਇੰਸ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਪੇਜ ਨੇ ਸਟੈਨਫੋਰਡ ਯੂਨੀਵਰਸਿਟੀ ਵਿੱਚ ਕੰਪਿਊਟਰ ਇੰਜੀਨੀਅਰਿੰਗ ਕਰਨ ਦਾ ਫੈਸਲਾ ਕੀਤਾ। ਛੇ ਸਾਲ ਦੀ ਉਮਰ ਵਿੱਚ ਉਹ ਕੰਪਿਊਟਰੀ ਸਿੱਖਿਆ ਨਾਲ ਜੁੜ ਗਿਆ ਅਤੇ ਆਪਣੇ ਐਲੀਮੈਂਟਰੀ ਸਕੂਲ ਵਿੱਚ ਵਰਡ ਪ੍ਰੋਸੈਸਰ ਦੀ ਅਸਾਈਨਮੈਂਟ ਬਣਾਉਣ ਵਾਲਾ ਪਹਿਲਾ ਬੱਚਾ ਬਣ ਗਿਆ।