ਆਕਸਫ਼ੋਰਡ ਯੂਨੀਵਰਸਿਟੀ
ਇੰਗਲੈਂਡ ਦੇ ਆਕਸਫ਼ੋਰਡ ਸ਼ਹਿਰ ਦੀ ਇੱਕ ਯੂਨੀਵਰਸਿਟੀ / From Wikipedia, the free encyclopedia
ਆਕਸਫ਼ੋਰਡ ਯੂਨੀਵਰਸਿਟੀ ਬਰਤਾਨੀਆ ਦੇ ਸ਼ਹਿਰ ਆਕਸਫ਼ੋਰਡ 'ਚ ਇੱਕ ਯੂਨੀਵਰਸਿਟੀ ਹੈ। ਇਹ ਦੁਨੀਆ ਦੀ ਦੂਸਰੀ ਸਭ ਤੋਂ ਪੁਰਾਣੀ ਤੇ ਅੰਗਰੇਜ਼ੀ ਬੋਲਣ ਵਾਲੀ ਦੁਨੀਆ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ। ਉਥੇ 11 ਵੀਂ ਸਦੀ ਤੋਂ ਪੜ੍ਹਾਈ ਹੋ ਰਹੀ ਹੈ। ਯੂਨੀਵਰਸਿਟੀ ਚ ਤੇਜ਼ੀ ਨਾਲ਼ ਵਧਦਾ ਹੋਇਆ ਜਦੋਂ ਅੰਗਰੇਜ਼ ਬਾਦਸ਼ਾਹ ਹੈਨਰੀ II ਨੇ ਅੰਗਰੇਜ਼ ਵਿੱਦਿਆਰਥੀਆੰ ਨੂੰ ਸੇਂਟ ਥਾਮਸ ਬੀਕਟ ਦੇ ਕਤਲ ਮਗਰੋਂ ਪੈਰਿਸ ਯੂਨੀਵਰਸਿਟੀ ਚ ਪੜ੍ਹਨ ਤੋਂ ਰੋਕ ਦਿੱਤਾ। 1209 ਚ ਇੱਥੇ ਦੇ ਵਸਨੀਕਾਂ ਤੇ ਵਿੱਦਿਆਰਥੀਆਂ ਵਿੱਚਕਾਰ ਇੱਕ ਰਫਡ਼ਾ ਪੈ ਗਿਆ ਤੇ ਜਿਸ ਤੋਂ ਇਥੋਂ ਲੋਕ ਕੈਂਬਰਿਜ ਨੱਸ ਗਏ ਅਤੇ ਇੰਜ ਕੈਂਬਰਿਜ 'ਚ ਕੈਂਬਰਿਜ ਯੂਨੀਵਰਸਿਟੀ ਦੀ ਨੀਂਹ ਪਈ। ਦੋਂਵੇਂ ਯੂਨੀਵਰਸਿਟੀਆਂ ਰਲਦੀਆਂ ਵੀ ਹਨ ਪਰ ਦੋਨਾਂ 'ਚ ਜੋੜ ਵੀ ਬੜਾ ਪੁਰਾਣਾ ਹੈ। 1249 ਵਿੱਚ ਯੂਨੀਵਰਸਿਟੀ ਕਾਲਜ, ਆਕਸਫ਼ੋਰਡ ਇੱਥੇ ਬਣਨ ਵਾਲਾ ਪਹਿਲਾ ਕਾਲਜ ਸੀ 2008 ਵਿੱਚ ਗਰੀਨ ਟਮਪਲੀਟਨ ਆਖ਼ਰੀ। ਆਕਸਫ਼ੋਰਡ ਯੂਨੀਵਰਸਿਟੀ ਬਰਤਾਨੀਆ ਦੀਆਂ ਵਿੱਦਿਆ ਯੂਨੀਵਰਸਿਟੀਆਂ 'ਚ ਉਤਲੀ ਪਰਹਰਿ ਤੇ ਰਹਿਣ ਵਾਲੀ ਯੂਨੀਵਰਸਿਟੀ ਹੈ। ਆਕਸਫ਼ੋਰਡ ਲਗਾਤਾਰ ਦੁਨੀਆ ਦੀਆਂ ਦਸ ਵਿੱਦਿਆ ਯੂਨੀਵਰਸਿਟੀਆਂ 'ਚ ਆ ਰਹੀ ਹੈ। ਇਹ ਯੂਰਪ ਦੀਆਂ ਵਿੱਦਿਆ ਤੇ ਖੋਜ ਪਰਖ ਕਰਨ ਵਾਲੀਆਂ ਯੂਨੀਵਰਸਿਟੀਆਂ 'ਚ ਗਿਣੀ ਜਾਂਦੀ ਹੈ।
ਯੂਨੀਵਰਸਿਟੀ ਪੜ੍ਹਾਈ ਹਫ਼ਤਾ ਵਾਰ ਟਿਯੂਟੋਰੀਅਲ ਤੇ ਉਹਦੇ ਨਾਲ਼ ਉਸਤਾਦਾਂ ਦੇ ਲੈਕਚਰ, ਲੈਬਾਰਟਰੀ ਪ੍ਰੈਕਟੀਕਲ ਦੇ ਦੁਆਲੇ ਕਮਦੀ ਏ ਜਿਹਨੂੰ ਆਕਸਫ਼ੋਰਡ ਦੇ ਕਾਲਜ ਤੇ ਹਾਲ ਆਪ ਬੰਦੋਬਸਤ ਕਰਦੇ ਹਨ। ਇਹ ਯੂਨੀਵਰਸਿਟੀ 39 ਕਾਲਜਾਂ ਤੇ 5 ਪ੍ਰਾਈਵਟ ਹਾਲਾਂ ਨਾਲ਼ ਰਲ਼ ਕੇ ਬਣਦੀ ਹੈ। ਇਸ ਯੂਨੀਵਰਸਿਟੀ ਦੇ ਪੜ੍ਹੇ ਹੋਏ ਲੋਕ ਵਧੀਆ ਵਿਦਿਆਰਥੀ,ਵਿਗਿਆਨੀ, ਖੋਜੀ, ਫ਼ੌਜੀ, ਸਿਆਸੀ ਆਗੂ ਤੇ ਲਿਖਾਰੀ ਮੰਨੇ ਗਏ ਹਨ। ਯੂਨੀਵਰਸਿਟੀ ਦੇ 32 ਵਿਦਿਆਰਥੀਆਂ ਨੇ ਸਾਇੰਸ ਵਿੱਚ ਨੋਬਲ ਇਨਾਮ ਲਿਆ।
ਲਾਤੀਨੀ: [Universitas Oxoniensis] Error: {{Lang}}: text has italic markup (help) | |
ਮਾਟੋ | Dominus Illuminatio Mea (ਲਾਤੀਨੀ) |
---|---|
ਅੰਗ੍ਰੇਜ਼ੀ ਵਿੱਚ ਮਾਟੋ | The Lord is my Light |
ਸਥਾਪਨਾ | Unknown, teaching existed since 1096; 928 ਸਾਲ ਪਹਿਲਾਂ (1096)[1] |
Endowment | £3.772billion (inc. colleges)[2][3] |
ਚਾਂਸਲਰ | ਸ਼੍ਰੀਮਾਨ ਲਾਰਡ ਪੈਟਨ ਆਫ਼ ਬਾਰਨੇਸ |
ਵਾਈਸ-ਚਾਂਸਲਰ | ਐਂਡਰਿਊ ਹੈਮਿਲਟਨ |
ਵਿਦਿਆਰਥੀ | 21,535[4] |
ਅੰਡਰਗ੍ਰੈਜੂਏਟ]] | 11,723[4] |
ਪੋਸਟ ਗ੍ਰੈਜੂਏਟ]] | 9,327[4] |
ਹੋਰ ਵਿਦਿਆਰਥੀ | 461[4] |
ਟਿਕਾਣਾ | , ਇੰਗਲੈਂਡ, ਯੂ.ਕੇ. |
ਰੰਗ | Oxford Blue[5] |
ਮਾਨਤਾਵਾਂ | IARU Russell Group Coimbra Group Europaeum EUA G5 LERU |
ਵੈੱਬਸਾਈਟ | ox.ac.uk |